ਸ਼ਹੀਦੋਂ ਕੀ ਚਿਤਾਓਂ ਪੇ ਲਗੇਂਗੇ ਹਰ ਬਰਸ ਮੇਲੇ! ਵਤਨ ਪੇ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ!

ਗ਼ਦਰ ਹੈਰੀਟੇਜ ਫਾਊਂਡੇਸ਼ਨ

The Ghadar Movement, born out of the fields, factories, and passionate hearts of immigrants in California, first sparked on April 21, 1913, in Astoria. At Quito Farm near Holt Station (Camp 20, known as “Bhaian da Dera”), this spark flared into a blazing flame. The Stockton Gurdwara and the Yugantar Ashram in San Francisco also became central hubs of the revolutionaries’ activities. These were not just physical spaces, but sanctuaries of resistance where ideas of freedom were nurtured and spread across continents. 

ਕੈਲੀਫ਼ੋਰਨੀਆ ਵਿੱਚ ਪ੍ਰਵਾਸੀਆਂ ਦੇ ਖੇਤਾਂ, ਫੈਕਟਰੀਆਂ ਅਤੇ ਜੋਸ਼ੀਲੇ ਦਿਲਾਂ ਵਿੱਚੋਂ ਪੈਦਾ ਹੋਈ ਗ਼ਦਰ ਲਹਿਰ ਦੀ ਪਹਿਲੀ ਚੰਗਿਆੜੀ 21 ਅਪ੍ਰੈਲ 1913 ਨੂੰ ਐਸਟੋਰੀਆ ਵਿਖੇ ਪੈਦਾ ਹੋਈ! ਹੋਲਟ ਸਟੇਸ਼ਨ ਦੇ ਲਾਗੇ ਕੀਟੋ ਫ਼ਾਰਮ (ਕੈਂਪ 20; “ਭਾਈਆਂ ਦਾ ਡੇਰਾ“) ਵਿੱਚ ਇਹ ਚੰਗਿਆੜੀ ਲਾਟ ਬਣ ਕੇ ਜਗੀ। ਸਟਾਕਟਨ ਗੁਰਦਵਾਰਾ ਅਤੇ ਸੈਨ ਫਰਾਂਸਿਸਕੋ ਯੁਗਾਂਤਰ ਆਸ਼ਰਮ ਵੀ ਬਾਬਿਆਂ ਦੀਆਂ ਸਰਗਰਮੀਆਂ ਦੀਆਂ ਮੁੱਖ ਥਾਵਾਂ ਸਨ।

Foundation Core Team Members | ਫਾਊਂਡੇਸ਼ਨ ਦੇ ਮੁੱਖ ਟੀਮ ਮੈਂਬਰ

Balbir Singh Thind, Historian & Advisor
Gurdev Singh Chima, President & Researcher
Makhan Singh Basi, Treasurer
Amrik Singh Khadalia, Secretary
Tarlok Singh Johal, Vice Secretary
Harjit (Singh) Hamsafar, Writer & Web Master
Kulwant Singh Gill
Raghbir Singh Sandhu

The Nursery of the Gadar Movement
ਗ਼ਦਰ ਲਹਿਰ ਦੀ ਨਰਸਰੀ

Astoria

The Gadar Movement is said to have started in Astoria on April 21, 1913.

Quito Farm (ਕੈਂਪ 20; “ਭਾਈਆਂ ਦਾ ਡੇਰਾ“)

The central nursery of the Gadar Movement. This place was commonly known as ਭਾਈਆਂ ਦਾ ਡੇਰਾ, Camp 20.

Stockton Gurdwara (ਸਟਾਕਟਨ ਗੁਰਦਵਾਰਾ)

The sacred place of Stockton Gurdwara, where the voices of Gadari Babas echoed across continents—planting the seeds of revolution and freedom.

Yugantar Ashram (ਯੁਗਾਂਤਰ ਆਸ਼ਰਮ), San Francisco

Yugantar Ashram was the San Francisco headquarters of the Gadar Party from 1913 to 1917, serving as a base for the Indian independence movement to counter British rule.

The Gadari Babe were fearless revolutionaries who played a foundational role in the Ghadar Movement, a powerful early 20th-century campaign against British colonial rule in India. These senior leaders and freedom fighters—many of whom were Punjabi immigrants living in North America—dedicated their lives to awakening political consciousness among the Indian diaspora. Through speeches, writings, and organized resistance, they challenged imperial authority and inspired a global movement for India’s liberation. The term “Gadari Babe” is a mark of deep respect, symbolizing their unwavering commitment, sacrifices, and leadership in the fight for justice and national sovereignty.

ਗ਼ਦਰੀ ਬਾਬੇ ਨਿਡਰ ਇਨਕਲਾਬੀ ਸਨ ਜਿਨ੍ਹਾਂ ਨੇ 20ਵੀਂ ਸਦੀ ਦੀ ਸ਼ੁਰੂਆਤ ਵਿੱਚ ਭਾਰਤ ‘ਚ ਬ੍ਰਿਟਿਸ਼ ਰਾਜ ਵਿਰੁੱਧ ਚੱਲ ਰਹੀ ਗ਼ਦਰ ਲਹਿਰ ਵਿੱਚ ਮੂਲ ਭੂਮਿਕਾ ਨਿਭਾਈ। ਇਹਨਾਂ ਵਿੱਚੋਂ ਬਹੁਤੇ ਉੱਤਰੀ ਅਮਰੀਕਾ ਵਿੱਚ ਵੱਸਦੇ ਪੰਜਾਬੀ ਪ੍ਰਵਾਸੀ ਸਨ ਜਿਹਨਾਂ ਨੇ ਭਾਰਤੀ ਪਰਵਾਸੀਆਂ ਵਿੱਚ ਰਾਜਨੀਤਿਕ ਜਾਗਰੂਕਤਾ ਪੈਦਾ ਕਰਨ ਲਈ ਆਪਣੀ ਜ਼ਿੰਦਗੀ ਵਾਰ ਦਿੱਤੀ। ਉਨ੍ਹਾਂ ਨੇ ਭਾਸ਼ਣਾਂ, ਲਿਖਤਾਂ ਅਤੇ ਸੁਚੱਜੀ ਰਣਨੀਤੀ ਰਾਹੀਂ ਬ੍ਰਿਟਿਸ਼ ਸਾਮਰਾਜ ਨੂੰ ਚੁਣੌਤੀ ਦਿੱਤੀ ਅਤੇ ਭਾਰਤ ਦੀ ਆਜ਼ਾਦੀ ਲਈ ਇੱਕ ਵਿਸ਼ਵ ਪੱਧਰੀ ਲਹਿਰ ਨੂੰ ਜਨਮ ਦਿੱਤਾ। “ਗਦਰੀ ਬਾਬੇ” ਸ਼ਬਦ ਉਨ੍ਹਾਂ ਦੀ ਅਟੁੱਟ ਵਚਨਬੱਧਤਾ, ਕੁਰਬਾਨੀਆਂ, ਅਤੇ ਅਗਵਾਈ ਦੀ ਨਿਸ਼ਾਨੀ ਹੈ।

Who Were Gadari Babas?
ਗ਼ਦਰੀ ਬਾਬੇ ਕੌਣ ਸਨ?

Our Mission ਸਾਡਾ ਉਦੇਸ਼

Legacy Preservation ਵਿਰਾਸਤ ਦੀ ਸੰਭਾਲ with Purpose

We safeguard the powerful legacy of the Gadari Babas by preserving historical archives, personal stories, and cultural artifacts that illuminate their sacrifices and revolutionary spirit—ensuring that future generations remain connected to this vital chapter of India's freedom struggle. ਅਸੀਂ ਗਦਰੀ ਬਾਬਿਆਂ ਦੀ ਵਿਰਾਸਤ ਨੂੰ ਸੰਭਾਲਦੇ ਹਾਂ—ਇਤਿਹਾਸਕ ਦਸਤਾਵੇਜ਼, ਨਿੱਜੀ ਕਹਾਣੀਆਂ ਅਤੇ ਸੱਭਿਆਚਾਰਕ ਵਸਤਾਂ ਰਾਹੀਂ—ਤਾਂ ਜੋ ਭਵਿੱਖ ਦੀ ਪੀੜ੍ਹੀ ਭਾਰਤ ਦੀ ਆਜ਼ਾਦੀ ਦੀ ਇਸ ਮਹੱਤਵਪੂਰਨ ਲਹਿਰ ਨਾਲ ਜੁੜੀ ਰਹੇ।

Education that Inspires Action ਸਿੱਖਿਆ ਜੋ ਪ੍ਰੇਰਣਾ ਦੇਵੇ

Through dynamic educational programs, exhibitions, and community outreach, we empower individuals—especially youth—with the values of resilience, equality, and justice rooted in the Ghadar Movement, fostering civic awareness and global solidarity. ਸਿੱਖਿਆਤਮਕ ਕਾਰਜਕ੍ਰਮਾਂ, ਪ੍ਰਦਰਸ਼ਨੀਆਂ ਅਤੇ ਸਮੁਦਾਇਕ ਸੰਪਰਕ ਰਾਹੀਂ ਅਸੀਂ ਵਿਅਕਤੀਆਂ ਨੂੰ—ਖਾਸ ਕਰਕੇ ਨੌਜਵਾਨਾਂ ਨੂੰ—ਗਦਰ ਲਹਿਰ ਦੀ ਅਡੋਲਤਾ, ਬਰਾਬਰੀ ਅਤੇ ਇਨਸਾਫ ਦੀਆਂ ਮੁੱਲਾਂ ਨਾਲ ਪ੍ਰੇਰਿਤ ਕਰਦੇ ਹਾਂ।

Community-Driven Cultural Revival ਭਾਈਚਾਰੇ-ਅਧਾਰਤ ਸੱਭਿਆਚਾਰਕ ਪੁਨਰਜਾਗਰਣ

By hosting cultural events, storytelling sessions, and collaborative initiatives, we create inclusive spaces where communities can engage with the ideals of brotherhood and sacrifice, transforming historical remembrance into collective empowerment. ਸੱਭਿਆਚਾਰਕ ਸਮਾਗਮਾਂ, ਕਹਾਣੀ ਸੈਸ਼ਨਾਂ ਅਤੇ ਸਾਂਝੇ ਉਪਰਾਲਿਆਂ ਰਾਹੀਂ ਅਸੀਂ ਐਸੇ ਮੰਚ ਤਿਆਰ ਕਰਦੇ ਹਾਂ ਜਿੱਥੇ ਭਾਈਚਾਰੇ ਅਤੇ ਕੁਰਬਾਨੀ ਦੇ ਆਦਰਸ਼ਾਂ ਨੂੰ ਜੀਵੰਤ ਰੱਖ ਕੇ ਲੋਕਾਂ ਨੂੰ ਇਕੱਠਾ ਕੀਤਾ ਜਾ ਸਕੇ।

The Gadar Heritage Foundation is dedicated to preserving and promoting the legacy of the revolutionary Ghadari Babas who sacrificed their lives in the struggle for India’s freedom from British colonial rule. ਗ਼ਦਰ ਹੈਰੀਟੇਜ ਫਾਊਂਡੇਸ਼ਨ ਉਹਨਾਂ ਇਨਕਲਾਬੀ ਗ਼ਦਰੀ ਬਾਬਿਆਂ ਦੀ ਵਿਰਾਸਤ ਨੂੰ ਸੰਭਾਲਣ ਅਤੇ ਉਜਾਗਰ ਕਰਨ ਲਈ ਸਮਰਪਿਤ ਹੈ, ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਲਈ ਬ੍ਰਿਟਿਸ਼ ਬਸਤੀਵਾਦੀ ਰਾਜ ਦੇ ਖ਼ਿਲਾਫ਼ ਸੰਘਰਸ਼ ਵਿੱਚ ਆਪਣੀਆਂ ਜਾਨਾਂ ਨਿਛਾਵਰ ਕਰ ਦਿੱਤੀਆਂ।

Current Activities ਮੌਜੂਦਾ ਗਤੀਵਿਧੀਆਂ

"I am pleased to see the Nawan Zamana article on Gadari Baba Lakha Singh Chima. I think this is a great effort to document Baba's supreme sacrifices. ਨਵਾਂ ਜ਼ਮਾਨਾ ਵਿੱਚ ਗਦਰੀ ਬਾਬਾ ਲੱਖਾ ਸਿੰਘ ਚੀਮਾ ਬਾਰੇ ਲੇਖ ਵੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ ਹੈ। ਮੈਂ ਸਮਝਦਾ ਹਾਂ ਕਿ ਬਾਬੇ ਦੀਆਂ ਸਰਵੋਚ ਕੁਰਬਾਨੀਆਂ ਨੂੰ ਦਰਜ ਕਰਨ ਲਈ ਇਹ ਬਹੁਤ ਵਧੀਆ ਕੋਸ਼ਿਸ਼ ਹੈ।"
Makhan Singh Basi
"My sincere thanks to Sardar Balbir Singh Thind, Vijay Bombeli, Sita Ram Bansal, and Prof. Harjit Hamsafar for bringing this article to reality! I believe this is a true tribute to a selfless martyr Baba Lakha Singh Chima. ਇਸ ਲੇਖ ਨੂੰ ਹਕੀਕਤ ਬਣਾਉਣ ਲਈ ਸਰਦਾਰ ਬਲਬੀਰ ਸਿੰਘ ਥਿੰਦ, ਵਿਜੈ ਬੋਮਬੇਲੀ, ਸੀਤਾ ਰਾਮ ਬੰਸਲ ਅਤੇ ਪ੍ਰੋ. ਹਰਜੀਤ ਹਮਸਫ਼ਰ ਦਾ ਦਿਲੋਂ ਧੰਨਵਾਦ। ਮੇਰਾ ਵਿਸ਼ਵਾਸ ਹੈ ਕਿ ਇਹ ਨਿਸ਼ਕਾਮ ਸ਼ਹੀਦ ਬਾਬਾ ਲੱਖਾ ਸਿੰਘ ਚੀਮਾ ਲਈ ਇੱਕ ਸੱਚੀ ਸ਼ਰਧਾਂਜਲੀ ਹੈ।"
Er. Gurdev Singh Chima

Click on the link above to read the article!

Support us to preserve the legacy of Gadari Babas. ਗ਼ਦਰੀ ਬਾਬਿਆਂ ਦੀ ਵਿਰਾਸਤ ਨੂੰ ਸੰਭਾਲਣ ਲਈ ਸਾਡਾ ਸਾਥ ਦਿਓ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ।

Scroll to Top